ਵਿਕਟੋਰੀਆ ਵਿੱਚ ਅਪਰਾਧ ਦੇ ਪੀੜਤਾਂ ਲਈ ਸੇਵਾਵਾਂ - ਪੰਜਾਬੀ

ਵਿਕਟੋਰੀਆ ਦੀ ਸਰਕਾਰ ਦੀ ਅਪਰਾਧ ਦੇ ਪੀੜਤਾਂ ਲਈ ਸਹਾਇਤਾ ਲਾਈਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਮੁਫ਼ਤ ਜਾਣਕਾਰੀ, ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ।

ਅਪਰਾਧ ਦੇ ਪੀੜਤਾਂ ਲਈ ਸਹਾਇਤਾ ਲਾਈਨ

ਖੁੱਲ੍ਹੀ ਹੈ: ਸਵੇਰੇ 8 ਵਜੇ - ਰਾਤ 11 ਵਜੇ, ਹਫਤੇ ਦੇ 7 ਦਿਨ
ਫੋਨ: 1800 819 817
ਟੈਕਸਟ: 0427 767 891
ਈਮੇਲ: vsa@justice.vic.gov.au (External link)

ਸਹਾਇਤਾ ਲਾਈਨ ਨੂੰ ਫੋਨ, ਟੈਕਸਟ ਜਾਂ ਈਮੇਲ ਕਰੋ:

 • ਇਹ ਪਤਾ ਕਰਨ ਲਈ ਕਿ ਕਿਸੇ ਅਪਰਾਧ ਦੀ ਰਿਪੋਰਟ ਪੁਲਿਸ ਨੂੰ ਕਿਵੇਂ ਕਰਨੀ ਹੈ
 • ਹੋਰ ਸੇਵਾਵਾਂ ਲੱਭਣ ਲਈ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ
 • ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ
 • ਜੇ ਤੁਹਾਨੂੰ ਅਦਾਲਤ ਵਿੱਚ ਗਵਾਹ ਬਣਨ ਦੀ ਲੋੜ ਹੈ ਤਾਂ ਸਹਾਇਤਾ ਪ੍ਰਾਪਤ ਕਰਨ ਲਈ
 • ਮੁਆਵਜ਼ੇ ਅਤੇ ਵਿੱਤੀ ਮਦਦ ਲਈ ਅਰਜ਼ੀ ਦੇਣ ਵਿੱਚ ਮਦਦ ਪ੍ਰਾਪਤ ਕਰਨ ਲਈ - ਜੇਕਰ ਤੁਸੀਂ ਯੋਗ ਹੋ
 • ਪਤਾ ਕਰਨ ਲਈ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹੋ।

ਜੇ ਤੁਹਾਨੂੰ ਇਸ ਸਮੇਂ ਖ਼ਤਰਾ ਹੈ, ਤਾਂ ਪੁਲਿਸ ਨੂੰ ਟ੍ਰਿਪਲ ਜ਼ੀਰੋ (000) ਉੱਤੇ ਫੋਨ ਕਰੋ। ਤੁਸੀਂ ਕਿਸੇ ਥਾਣੇ ਵਿੱਚ ਵੀ ਜਾ ਸਕਦੇ ਹੋ।

ਅਸੀਂ ਕਈ ਵੱਖ-ਵੱਖ ਸਥਿਤੀਆਂ ਵਿੱਚ ਲੋਕਾਂ ਦੀ ਮਦਦ ਕਰਦੇ ਹਾਂ

ਹਰ ਸਾਲ, ਅਸੀਂ ਵੱਖ-ਵੱਖ ਉਮਰਾਂ, ਲਿੰਗਾਂ ਅਤੇ ਪਿਛੋਕੜ ਵਾਲੇ ਹਜ਼ਾਰਾਂ ਲੋਕਾਂ ਦੀ ਮਦਦ ਕਰਦੇ ਹਾਂ, ਜੋ ਅਪਰਾਧ ਦੇ ਸ਼ਿਕਾਰ ਹੁੰਦੇ ਹਨ।

ਅਸੀਂ ਮਦਦ ਕਰ ਸਕਦੇ ਹਾਂ ਭਾਂਵੇਂ ਕਿ ਤੁਸੀਂ ਅਪਰਾਧ ਦੀ ਰਿਪੋਰਟ ਪੁਲਿਸ ਨੂੰ ਨਹੀਂ ਵੀ ਕਰਨਾ ਚਾਹੁੰਦੇ

ਪੁਲਿਸ ਨੂੰ ਕਿਸੇ ਅਪਰਾਧ ਬਾਰੇ ਦੱਸਣ ਦੇ ਕਈ ਚੰਗੇ ਕਾਰਨ ਹਨ। ਉਹ ਤੁਹਾਡੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਗੇ, ਅਤੇ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ ਜਿਸ ਨੇ ਅਪਰਾਧ ਕੀਤਾ ਸੀ। ਉਹ ਤੁਹਾਡੀ ਸੁਰੱਖਿਆ ਵੀ ਕਰ ਸਕਦੇ ਹਨ।

ਜੇ ਤੁਸੀਂ ਰਿਪੋਰਟ ਕਰਨ ਲਈ ਤਿਆਰ ਨਹੀਂ ਹੋ, ਜਾਂ ਪੁਲਿਸ ਨਾਲ ਗੱਲ ਕਰਨ ਬਾਰੇ ਚਿੰਤਤ ਹੋ, ਤਾਂ ਸਹਾਇਤਾ ਲਾਈਨ ਇਹ ਕਰੇਗੀ:

 • ਤੁਹਾਡੇ ਨਾਲ ਗੱਲ ਕਰੇਗੀ ਅਤੇ ਤੁਹਾਡੀ ਸਥਿਤੀ ਨੂੰ ਸਮਝੇਗੀ
 • ਉਨ੍ਹਾਂ ਸੇਵਾਵਾਂ ਨੂੰ ਲੱਭੇਗੀ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ, ਭਾਂਵੇਂ ਕਿ ਤੁਸੀਂ ਅਪਰਾਧ ਦੀ ਰਿਪੋਰਟ ਨਹੀਂ ਵੀ ਕਰਨਾ ਚਾਹੁੰਦੇ
 • ਜੇ ਤੁਸੀਂ ਚਾਹੋ ਤਾਂ ਪੁਲਿਸ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰੇਗੀ।

ਤੁਸੀਂ ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹੋ

ਜੇ ਤੁਹਾਨੂੰ ਲੋੜ ਹੈ ਤਾਂ ਸਹਾਇਤਾ ਲਾਈਨ ਤੁਹਾਨੂੰ ਮੁਫ਼ਤ ਦੁਭਾਸ਼ੀਆ ਪ੍ਰਦਾਨ ਕਰੇਗੀ। ਤੁਸੀਂ ਕਿਸੇ ਹੋਰ ਨੂੰ ਤੁਹਾਡੇ ਲਈ ਦੁਭਾਸ਼ੀਆ ਪ੍ਰਾਪਤ ਕਰਨ ਲਈ ਸਹਾਇਤਾ ਲਾਈਨ ਨੂੰ ਫੋਨ ਕਰਨ ਲਈ ਵੀ ਕਹਿ ਸਕਦੇ ਹੋ।

ਦੁਭਾਸ਼ੀਆ ਪ੍ਰਾਪਤ ਕਰਨ ਲਈ:

 1. ਸਹਾਇਤਾ ਲਾਈਨ ਨੂੰ 1800 819 817 ਉੱਤੇ ਫੋਨ ਕਰੋ
 2. ਉਹਨਾਂ ਨੂੰ ਆਪਣਾ ਨਾਮ, ਫ਼ੋਨ ਨੰਬਰ ਅਤੇ ਭਾਸ਼ਾ ਦੱਸੋ
 3. ਦੁਭਾਸ਼ੀਆ ਤੁਹਾਨੂੰ ਵਾਪਸ ਫੋਨ ਕਰੇਗਾ।

ਜਦੋਂ ਦੁਭਾਸ਼ੀਆ ਫੋਨ ਕਰਦਾ ਹੈ, ਤਾਂ ਇਹ ਤੁਹਾਡੇ ਮੋਬਾਈਲ ਫ਼ੋਨ ਉੱਤੇ 'ਪ੍ਰਾਈਵੇਟ ਨੰਬਰ', 'ਬਲੌਕਡ' ਜਾਂ 'ਨੋ ਕਾਲਰ ਆਈ ਡੀ' ('private number', 'blocked' or 'no caller ID') ਵਜੋਂ ਵਿਖਾਈ ਦੇ ਸਕਦਾ ਹੈ।

You may need Adobe® Acrobat® Reader or Libre Office to view the document(s) on this page.

Get Adobe® Acrobat® Reader (External link)

Get Libre Office (External link)